ਆਲਮੀ ਸਿਹਤ ਸੰਸਥਾਨ ਡਬਲਿਊਐਚਓ (WHO) ਨੇ ਤਾਜ਼ਾ ਖੋਜ ਦੇ ਤੱਥ ਜਾਰੀ ਕਰਦਿਆਂ ਕਿਹਾ ਹੈ ਕਿ ਹੁਣ ਤੱਕ ਹੋਇਆਂ ਖੋਜਾਂ ਮੁਤਾਬਿਕ ਕੋਰੋਨਾ (Corona) ਨਾਲ ਪੀੜਿਤ ਵਿਅਕਤੀ ਦੀ ਨਿੱਛ ਜਾਂ ਖੰਂਗ ਦੇ ਨਾਲ ਕੋਰੋਨਾ (Covid19) ਦੇ ਹਵਾ ਵਿਚ ਫੈਲਣ ਦੀ ਸੰਭਾਵਨਾ ਨਹੀਂ ਹੈ। ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਕੋਰੋਨਾ (Corona) ਉਸੇ ਹਾਲਤ ਵਿਚ ਹੋ ਸਕਦਾ ਹੈ ਜਦੋਂ ਉਹ ਕੋਰੋਨਾ (Corona) ਦੇ ਮਰੀਜ਼ ਦੇ 1 ਮੀਟਰ (3 ਫੁੱਟ) ਦੇ ਦਾਇਰੇ ਵਿਚ ਆਵੇਗਾ।
ਇਸ ਵਾਸਤੇ ਡਬਲਯੂਐਚਉ (WHO) ਨੇ ਕੋਰੋਨਾ(Corona) ਦੇ ਮਰੀਜ਼ਾਂ ਤੇ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲਿਆਂ ਨੂੰ ਮਾਸਕ ਪਾਉਣ ਦੀ ਸਲਾਹ ਦਾ ਗੰਭੀਰਤਾ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਹੈ। ਡਬਲਯੂਐਚਉ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਕ ਦੂਜੇ ਤੋਂ ਫ਼ਾਸਲਾ ਬਣਾ ਕੇ ਰੱਖਣਾ ਹੀ ਇਸ ਵੇਲੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਦਾ ਸਭ ਤੋਂ ਸਹੀ ਤਰੀਕਾ ਹੈ।
ਇਹ ਵੀ ਪੜ੍ਹੋ
ਡਬਲਯੂਐਚਉ ਨੇ ਦੁਨੀਆ ਭਰ ਵਿਚ ਕੋਰੋਨਾ ਦੇ ਫੈਲਣ ਬਾਰੇ ਹੋਈਆਂ ਵੱਖ-ਵੱਖ ਖੋਜਾਂ ਦੀ ਸੰਖੇਪ ਤੱਥ-ਰਿਪੋਰਟ ਜਾਰੀ ਕਰਦਿਆਂ ਕਿਹਾ ਹੈ ਕਿ ਹਾਲੇ ਤੱਕ ਸਾਧਾਰਨ ਹਾਲਤਾਂ ਵਿਚ ਖੰਗਣ ਜਾਂ ਛਿੱਕ ਮਾਰਨ ਨਾਲ ਕੋਰੋਨਾ ਦੇ ਹਵਾ ਵਿਚ ਫੈਲਣ ਦੀ ਪੁਸ਼ਟੀ ਨਹੀਂ ਹੋਈ ਹੈ। ਨਾ ਹੀ ਪਖਾਣੇ ਰਾਹੀਂ ਕੋਰੋਨਾ ਦੇ ਫੈਲਣ ਦੀ ਸੰਭਾਵਨਾ ਸਾਹਮਣੇ ਆਈ ਹੈ। ਡਬਲਯੂਐਚਉ ਨੇ ਕਿਹਾ ਕਿ ਦੋ ਹੀ ਹਾਲਤਾਂ ਵਿਚ ਕੋਰੋਨਾ ਇਕ ਮਰੀਜ਼ ਤੋਂ ਦੂਜੇ ਵਿਅਕਤੀ ਨੂੰ ਹੋ ਸਕਦਾ ਹੈ। ਇਕ ਜਦੋਂ ਉਹ ਸਿੱਧਾ ਕੋਰੋਨਾ ਦੇ ਮਰੀਜ਼ ਦੇ ਸੰਪਰਕ ਵਿਚ ਆਉਂਦਾ ਹੈ, ਦੂਜਾ ਜਦੋਂ ਉਹ ਕੋਰੋਨਾ ਦੇ ਮਰੀਜ਼ ਵੱਲੋਂ ਵਰਤੀਆਂ ਗਈਆਂ ਉਨ੍ਹਾਂ ਵਸਤਾਂ ਦੇ ਸੰਪਰਕ ਵਿਚ ਆਉਂਦਾ ਹੈ, ਜਿਸ ਤੇ ਮਰੀਜ਼ ਦੇ ਕਣ ਮੌਜੂਦ ਹੋਣ। ਉਨ੍ਹਾਂ ਨੇ ਡਾਕਟਰਾਂ ਨੂੰ ਵੀ ਥਰਮਾਮੀਟਰ ਤੇ ਸਟੈਥੋਸਕੋਪ ਧਿਆਨ ਨਾਲ ਵਰਤਣ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਇਸ ਰਾਹੀਂ ਅਸਿੱਧੇ ਰੂਪ ਵਿਚ ਕੋਰੋਨਾ ਦੇ ਫੈਲਣ ਦੀ ਸੰਭਾਵਨਾ ਹੋ ਸਕਦੀ ਹੈ।
ਡਬਲਯੂਐਚਉ ਨੇ ਡਾਕਟਰਾਂ, ਨਰਸਾਂ ਸਮੇਤ ਸਮੂਹ ਸਿਹਤ ਕਾਮਿਆਂ ਨੂੰ ਸਲਾਹ ਦਿੰਦਿਆ ਕਿਹਾ ਹੈ ਕਿ ਕੋਰੋਨਾ ਮਰੀਜ਼ ਦਾ ਇਲਾਜ ਤੇ ਦੇਖ-ਭਾਲ ਕਰਨ ਸਮੇਂ ਵਧੇਰੇ ਧਿਆਨ ਰੱਖਣ। ਉਨ੍ਹਾਂ ਰੈਸਪੀਰੇਟਰ ਵਸਤਾਂ ਦੀ ਘਾਟ ਦੀ ਸਥਿਤੀ ਵਿਚ ਸਾਧਾਰਨ ਮੈਡੀਕਲ ਮਾਸਕ ਨੂੰ ਵਰਤਣ ਦੀ ਪੁਰਜ਼ੋਰ ਅਪੀਲ ਕੀਤੀ ਹੈ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਹੇਠਾਂ ਦਿੱਤੇ ਅਨੁਸਾਰ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ
ਸਹਿਯੋਗ ਰਾਸ਼ੀ ਦੇਣ ਲਈ ਦਿੱਤੀ ਗਈ ਰਕਮ ਦਾ ਬਟਨ ਨੱਪੋ
ਵਿਦੇਸ਼ਾਂ ਤੋਂ ਸਹਿਯੋਗ ਰਾਸ਼ੀ ਭੇਜਣ ਲਈ +918727987379 ਨੰਬਰ 'ਤੇ ਵੱਟਸ ਐਪ ਕਰੋ।
No comments:
Post a Comment