Saturday, 10 August 2019

Article 370 ਦੇ ਖ਼ਾਤਮੇ ਤੋਂ ਬਾਅਦ ਕੀ ਨੇ Kashmir ਦੇ ਹਾਲ? ਕਸ਼ਮੀਰ ਤੋਂ ਸਿੱਧੀ ਰਿਪੋਰਟ

ਧਾਰਾ 370 (article 370) ਖ਼ਤਮ ਕੀਤੇ ਜਾਣ ਤੋਂ ਬਾਅਦ ਕਸ਼ਮੀਰ (kashmir) ਤੋਂ ਕੁਝ ਦਿਨ ਬਾਅਦ ਆਖ਼ਿਰ ਜ਼ਮੀਨੀ ਹਕੀਕਤ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਵੇਲੇ  ਪੂਰੇ ਦੇਸ਼ ਅਤੇ ਦੁਨੀਆ ਭਰ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਇਸ ਵੱਡੇ ਕਦਮ ਦਾ ਕਸ਼ਮੀਰ ਘਾਟੀ ਅਤੇ ਉੱਥੋਂ ਦੇ ਆਮ ਲੋਕਾਂ ਜਾਂ ਕਸ਼ਮੀਰੀਆਂ ਉੱਤੇ ਕੀ ਅਸਰ ਪਿਆ ਹੈ। ਆਮ ਕਸ਼ਮੀਰੀ ਇਸ ਬਾਰੇ ਕੀ ਸੋਚਦੇ ਹਨ ਅਤੇ ਕੀ ਕਹਿ ਰਹੇ ਹਨ?


ਸੱਜੇ ਪਾਸੇ ਸ਼੍ਰੀਨਗਰ ਡੀਐਮ ਦਫ਼ਤਰ ਦੇ ਬਾਹਰ ਲੱਗਾ ਨੋਟਿਸ, ਖੱਬੇ ਧਾਰਾ 144 ਵਿਚ ਜਾਰੀ ਕੀਤੇ ਜਾਣ ਵਾਲੇ ਪਾਸ ਦਾ ਨਮੂਨਾ

ਗੱਲ ਸੋਮਵਾਰ 5 ਅਗਸਤ 2019 ਤੋਂ ਸ਼ੁਰੂ ਕਰੀਏ ਤਾਂ ਗ੍ਰਹਿ-ਮੰਤਰੀ ਅਮਿਤ ਸ਼ਾਹ (amit shah) ਨੇ ਰਾਜ ਸਭਾ ਵਿਚ ਜੰਮੂ-ਕਸ਼ਮੀਰ (jammu-kashmir) ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 (article 370)ਅਤੇ 35ਏ (article 35a) ਖ਼ਤਮ ਕਰਨ ਦਾ ਸੰਕਲਪ ਪੇਸ਼ ਕੀਤਾ ਅਤੇ ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਅਤੇ ਲੱਦਾਖ (ladakh) ਨੂੰ ਦੋ ਹਿੱਸਿਆਂ ਵਿਚ ਵੰਡ ਕੇ ਕੇਂਦਰੀ ਸ਼ਾਸਤ ਪ੍ਰਦੇਸ਼ (union terrortory)ਬਣਾਉਣ ਦਾ ਐਲਾਨ ਕੀਤਾ। ਇਸ ਨੂੰ ਲਾਗੂ  ਕਰਨ ਤੋਂ ਕੁਝ ਦਿਨਾਂ ਪਹਿਲਾਂ ਜੰਮੂ-ਕਸ਼ਮੀਰ ਵਿਚ ਕਰਫ਼ਿਊ (curfew) ਵਰਗੇ ਹਾਲਾਤ ਸਨ। ਪਹਿਲੀ ਵਾਰ ਅਮਰਨਾਥ ਯਾਤਰਾ (amarnath yatra) ਵਿਚਾਲੇ ਬੰਦ ਕਰਕੇ ਸ਼ਰਧਾਲੂਆਂ ਨੂੰ ਵਾਪਸ ਆਉਣ ਲਈ ਕਿਹਾ ਗਿਆ। ਦੇਸੀ-ਵਿਦੇਸ਼ੀ ਸੈਲਾਨੀਆਂ (tourists) ਨੂੰ ਵੀ ਕਸ਼ਮੀਰ ਛੱਡ ਜਾਣ ਲਈ ਕਹਿ ਦਿੱਤਾ ਗਿਆ। ਰਾਤੋਂ-ਰਾਤ ਵਾਧੂ ਫ਼ੋਜ ਕਸ਼ਮੀਰ ਭੇਜ ਦਿੱਤੀ ਗਈ। ਉਮਰ ਅਬਦੁੱਲਾ (umar abdullah), ਮਹਿਬੂਬਾ ਮੁਫ਼ਤੀ (mehbooba mufti) ਸਮੇਤ ਕਈ ਮੋਹਰੀ ਕਸ਼ਮੀਰੀ ਆਗੂਆਂ ਨੂੰ ਨਜ਼ਰਬੰਦ ਜਾਂ ਗ਼੍ਰਿਫ਼ਤਾਰ ਕਰ ਲਿਆ ਗਿਆ। ਲੈਂਡਲਾਈਨ ਫ਼ੋਨ, ਮੋਬਾਈਲ, ਕੇਬਲ ਟੀਵੀ ਅਤੇ ਇੰਟਰਨੈਟ ਸਭ ਬੰਦ ਕਰ ਦਿੱਤੇ ਗਏ। ਇਸ ਤਰ੍ਹਾਂ ਕਸ਼ਮੀਰ ਦਾ ਸੰਪਰਕ ਪੂਰੀ ਤਰ੍ਹਾਂ ਬਾਕੀ ਦੇਸ਼ ਨਾਲੋਂ ਕੱਟ ਦਿੱਤਾ ਗਿਆ।

ਹੁਣ ਕਰੀਬ 5 ਦਿਨ ਬਾਅਦ ਕੁਝ ਪੱਤਰਕਾਰ ਕਸ਼ਮੀਰ ਦੇ ਜ਼ਮੀਨੀ ਹਾਲਾਤ ਦੀਆਂ ਖ਼ਬਰਾਂ ਬਾਹਰ ਭੇਜ ਸਕੇ ਹਨ। ਇਨ੍ਹਾਂ ਵਿਚੋਂ ਇਸ ਵੇਲੇ ਚਰਚਾ ਵਿਚ ਹੈ ਅੰਗਰੇਜ਼ੀ ਅਖ਼ਬਾਰ 'ਦ ਹਿੰਦੂ' (the hindu) ਦੀ ਪੱਤਰਕਾਰ ਵਿਜੇਤਾ ਸਿੰਘ (vijaita singh) ਵੱਲੋਂ ਭੇਜੀ ਗਈ ਰਿਪੋਰਟ (report) ਅਤੇ ਉਨ੍ਹਾਂ ਵੱਲੋਂ ਕੀਤੇ ਗਏ ਟਵੀਟ (tweet)। ਵਿਜੇਤਾ ਸਿੰਘ ਵੱਲੋਂ ਭੇਜੀ ਗਈ ਰਿਪੋਰਟ ਕਸ਼ਮੀਰੀਆਂ ਨਾਲ ਗੱਲਬਾਤ 'ਤੇ ਆਧਾਰਿਤ ਹੈ, ਜੋ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਨੂੰ ਪੇਸ਼ ਕਰਦੀ ਹੈ। ਉਨ੍ਹਾਂ ਵੱਲੋਂ ਟਵੀਟ ਕੀਤੇ ਗਏ ਕੁਝ ਕਸ਼ਮੀਰੀਆਂ ਦੇ ਬਿਆਨ ਦੇਖੋ।

ਕੁਝ ਕਸ਼ਮੀਰੀਆਂ ਨਾਲ ਗੱਲਾਂ
"ਉਨ੍ਹਾਂ ਸਾਡਾ ਤਾਜ ਖੋਹ ਲਿਆ, ਅਸੀਂ 90ਵਿਆਂ ਨੂੰ ਦੁਹਰਾਉਣਾ ਨਹੀਂ ਚਾਹੁੰਦੇ, ਪਰ ਇਹ ਹਾਲਾਤ ਅਜਿਹੇ ਹਨ ਕਿ ਰਾਸ਼ਨ ਕਾਰਡ 'ਤੇ ਬੰਦੂਕਾਂ ਚੁੱਕੀਆਂ ਜਾਣਗੀਆਂ"
-ਇਕ ਕਸ਼ਮੀਰੀ

"ਉਨ੍ਹਾਂ ਕੋਲੋਂ ਪੂਰੇ ਦੇਸ਼ ਦੀਆਂ ਔਰਤਾਂ ਦੀ ਸੁਰੱਖਿਆ ਨਹੀਂ ਹੁੰਦੀ ਅਤੇ ਹੁਣ ਉਹ ਸਾਡੀ ਸੁਰੱਖਿਆ ਕਰਨਾ ਚਾਹੁੰਦੇ ਹਨ?"
-ਇਕ ਕਸ਼ਮੀਰੀ

"ਉਹ ਗ਼ਰੀਬੀ ਦੀਆਂ ਗੱਲਾਂ ਕਰਦੇ ਨੇ? ਇੱਥੇ ਹਰ ਇਕ ਦਾ ਆਪਣਾ ਘਰ ਹੈ।"
-ਇਕ ਕਸ਼ਮੀਰੀ

"ਮੈਨੂੰ ਇਸ ਫ਼ੈਸਲੇ ਦੇ ਫ਼ਾਇਦੇ ਜਾਂ ਨੁਕਸਾਨ ਬਾਰੇ ਪੱਕਾ ਨਹੀਂ ਪਤਾ, ਪਰ ਇਹ ਜਿਵੇਂ ਕੀਤਾ ਗਿਆ ਬਿਲਕੁਲ ਗ਼ਲਤ ਹੈ। ਤੁਸੀਂ ਲੀਡਰਾਂ ਨੂੰ ਜੇਲ੍ਹ ਵਿਚ ਡੱਕ ਦਿੱਤਾ, ਸੰਚਾਰ ਦੇ ਸਾਧਨ ਬੰਦ ਕਰ ਦਿੱਤੇ, ਕਿਸੇ ਨਾਲ ਗੱਲਬਾਤ ਨਹੀਂ ਕੀਤੀ ਅਤੇ ਕਹਿ ਰਹੇ ਹੋ ਇਹ ਸਾਡੀ ਭਲਾਈ ਲਈ ਹੈ?"
-ਇਕ ਕਸ਼ਮੀਰੀ

ਵਿਜੇਤਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ  ਇਕ ਬੰਦੇ ਤੋਂ ਇਲਾਵਾ ਕੋਈ ਵੀ ਅਜਿਹਾ ਨਹੀਂ ਮਿਲਿਆ ਜੋ ਸਰਕਾਰ ਦੇ ਧਾਰਾ 370 (article 370) ਖ਼ਤਮ ਕਰਨ ਦੇ ਫ਼ੈਸਲੇ ਦੇ ਹੱਕ ਵਿਚ ਹੋਵੇ। ਉਸ ਇਕ ਵਿਅਕਤੀ ਦਾ ਕਹਿਣਾ ਸੀ, 'ਅਸੀਂ ਬਹੁਤ ਖ਼ੂਨ-ਖ਼ਰਾਬਾ ਦੇਖ ਚੁੱਕੇ ਹਾਂ, ਹੁਣ ਮੈਂ ਦੋਬਾਰਾ ਨਹੀਂ ਦੇਖਣਾ ਚਾਹੁੰਦਾ। ਪਰ ਨਵੀਂ ਪੀੜ੍ਹੀ ਨੂੰ ਇਹ ਕਿਵੇਂ ਸਮਝਾਈਏ?'"

ਵਿਜੇਤਾ ਸਿੰਘ ਨੇ ਆਪਣੇ ਇਕ ਟਵੀਟ ਰਾਹੀਂ ਸਪੱਸ਼ਟ ਕੀਤਾ ਹੈ ਕਿ ਇਹ ਸਾਰੀਆਂ ਖ਼ਬਰਾਂ ਸ਼੍ਰੀਨਗਰ ਸ਼ਹਿਰ ਦੀਆਂ ਹਨ, ਸਾਨੂੰ ਨਹੀਂ ਪਤਾ ਕਿ ਘਾਟੀ ਦੇ ਬਾਕੀ ਹਿੱਸਿਆਂ ਵਿਚ ਕੀ ਹੋ ਰਿਹਾ ਹੈ। ਸ਼੍ਰੀਨਗਰ ਦੇ ਕੇਂਦਰੀ ਇਲਾਕੇ ਦੀ ਕਿਲ੍ਹੇਬੰਦੀ ਕਰ ਦਿੱਤੀ ਗਈ ਹੈ।  ਉਨ੍ਹਾਂ ਦੱਸਿਆ ਕਿ ਉਹ ਸ਼੍ਰੀਨਗਰ ਵਿਚ ਰਹਿੰਦੇ ਆਪਣੀ ਅਖ਼ਬਾਰ ਦੇ ਪੱਤਰਕਾਰ ਪੀਰ ਆਸ਼ਿਕ ਤੱਕ ਨਹੀਂ ਪਹੁੰਚ ਸਕੀਂ। ਇਕ ਦਿਨ ਪਹਿਲਾਂ ਸਬੱਬੀਂ ਹੀ ਉਸ ਨਾਲ ਰਸਤੇ ਵਿਚ ਮੁਲਾਕਾਤ ਹੋ ਗਈ।

ਖ਼ਬਰਾਂ ਬੰਦ ਹਨ!
ਵਿਜੇਤਾ ਦਾ ਕਹਿਣਾ ਹੈ ਕਿ ਸਥਾਨਕ ਕੇਬਲ ਉੱਤੇ ਕੁਝ ਸੰਗੀਤ ਚੈਨਲ ਹੀ ਚੱਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਖ਼ਬਰਾਂ ਵਾਲੇ ਚੈਨਲ ਬੰਦ ਹਨ। ਦਿੱਲੀ ਦੇ ਖ਼ਬਰ ਚੈਨਲ ਚੱਲ ਰਹੇ ਹਨ ਅਤੇ ਖ਼ਬਰਾਂ ਦਾ ਬਸ ਉਹੀ ਜ਼ਰੀਆ ਹਨ। ਲੋਕ ਕਹਿ ਰਹੇ ਹਨ ਕਿ ਉਹ ਸਹੀ ਤਸਵੀਰ ਨਹੀਂ ਦਿਖਾ ਰਹੇ। ਫ਼ੋਜ ਵੱਲੋਂ ਸਥਾਨਕ ਪੱਤਰਕਾਰਾਂ ਤੋਂ ਵੀਡਿਉ ਰਿਕਾਰਡਿੰਗ ਡਿਲੀਟ ਕਰਵਾ ਦਿੱਤੀਆਂ ਗਈਆਂ।

ਇਕ ਹੋਰ ਟਵੀਟ ਵਿਚ ਵਿਜੇਤਾ ਨੇ ਲਿਖਿਆ ਹੈ, 'ਮੈਂ ਇਕ ਨੌਜਵਾਨ ਨੂੰ ਪੁੱਛਿਆ ਕਿ ਕੌਮੀ ਸੁਰੱਖਿਆ ਅਧਿਕਾਰੀ (nsa) ਅਜੀਤ ਦੋਵਾਲ (ajit dovel) ਦੇ ਤਾਲਮੇਲ ਦੀ ਕਾਰਵਾਈ ਬਾਰੇ ਉਹ ਕੀ ਸੋਚਦਾ ਹੈ ਤਾਂ ਉਸ ਨੇ ਪੁੱਛਿਆ, "ਉਹ ਕੌਣ ਹੈ? ਮੈਂ ਖ਼ਬਰ ਚੈਨਲ ਉੱਤੇ ਕਿਸੇ ਵਿਅਕਤੀ ਨੂੰ ਸਥਾਨਕ ਲੋਕਾਂ ਨਾਲ ਮੁਲਾਕਾਤ ਕਰਦਿਆਂ ਦੇਖਿਆ।"

ਡੀਜ਼ਲ ਖੁੱਲ੍ਹਾ, ਪੈਟਰੋਲ ਬੰਦ
ਵਿਜੇਤਾ ਮੁਤਾਬਿਕ ਕਸ਼ਮੀਰ ਵਿਚ ਡੀਜ਼ਲ (diesel) ਆਸਾਨੀ ਨਾਲ ਮਿਲ ਰਿਹਾ ਹੈ, ਇਸ ਲਈ ਵੱਡੀਆਂ ਟੈਕਸੀਆਂ ਚੱਲ ਰਹੀਆਂ ਹਨ। ਜ਼ਿਆਦਾਤਰ ਨਿੱਜੀ ਕਾਰਾਂ ਪੈਟਰੋਲ (patrol) ਵਾਲੀਆਂ ਹਨ ਅਤੇ ਪੈਟਰੋਲ ਅੱਧੀ ਰਾਤ ਤੋਂ ਬਾਅਦ ਕੁਝ ਘੰਟਿਆਂ ਲਈ ਵੇਚਿਆ ਜਾਂਦਾ ਹੈ। ਸਰਕਾਰੀ ਆਵਾਜਾਈ ਸੇਵਾਵਾਂ ਨਾਮਾਤਰ ਹਨ, ਲੋਕ ਸੜਕ ਉੱਤੇ ਆ ਕੇ ਖੜ੍ਹ ਜਾਂਦੇ ਹਨ, ਜੇ ਕੋਈ ਖ਼ੁਸ਼ਕਿਸਮਤ ਹੋਵੇ ਤਾਂ ਆਉਂਦੇ-ਜਾਂਦੇ ਲੋਕਾਂ ਤੋਂ ਲਿਫ਼ਟ ਮਿਲ ਜਾਂਦੀ ਹੈ।

ਕਰਫ਼ਿਊ (curfew) ਪਾਸ ਬੰਦ
ਉਨ੍ਹਾਂ ਨੇ ਦੋ ਤਸਵੀਰਾਂ ਟਵੀਟ ਕੀਤੀਆਂ ਹਨ। ਪਹਿਲੀ ਤਸਵੀਰ ਵਿਚ ਧਾਰਾ 144 ਦੌਰਾਨ ਸ਼੍ਰੀਨਗਰ ਸ਼ਹਿਰ ਵਿਚ ਆਉਣ-ਜਾਣ ਲਈ ਜਾਰੀ ਕੀਤੇ ਜਾਂਦੇ ਪਾਸ ਦਾ ਨਮੂਨਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਘੱਟ ਲੋਕ ਇਹ "ਕਰਫ਼ਿਊ" ਪਾਸ ਹਾਸਿਲ ਕਰ ਸਕਦੇ ਹਨ।

ਦੂਜੀ ਤਸਵੀਰ ਵਿਚ ਡੀਐਮ ਦਫ਼ਤਰ ਦੇ ਬਾਹਰ ਨੋਟਿਸ ਲੱਗਿਆ ਨਜ਼ਰ ਆਉਂਦਾ ਹੈ, ਜੋ ਕਹਿੰਦਾ ਹੈ ਕੋਈ 'ਕਰਫ਼ਿਊ ਪਾਸ' ਜਾਰੀ ਨਹੀਂ ਕੀਤਾ ਗਿਆ ਹੈ।

ਕਸ਼ਮੀਰ ਦੀ ਅਸਲ ਤਸਵੀਰ ਦਿਖਾਉਣ ਵਾਲੀ ਪੱਤਰਕਾਰ ਦੀ ਟਰੋਲਿੰਗ (trolling)
ਧਾਰਾ 370 ਹਟਣ ਤੋਂ ਬਾਅਦ ਕਸ਼ਮੀਰ ਤੋਂ ਆਉਣ ਵਾਲੀਆਂ ਖ਼ਬਰਾਂ ਦਾ ਵੀ ਕਰਫ਼ਿਊ (curfew) ਲੱਗ ਗਿਆ ਸੀ। ਦ ਹਿੰਦੂ (the hindu) ਅਖ਼ਬਾਰ ਦੀ ਪੱਤਰਕਾਰ ਵਿਜੇਤਾ ਸਿੰਘ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਦਿਲ ਸ਼੍ਰੀਨਗਰ ਸ਼ਹਿਰ ਵਿਚ ਜ਼ਮੀਨੀ ਹਾਲਾਤ ਦੇਖਣ ਲਈ ਪਹੁੰਚੀ ਹੋਈ ਹੈ। ਉਸ ਦੀ ਅੱਜ ਦ ਹਿੰਦੂ ਅਖ਼ਬਾਰ ਵਿਚ ਛਪੀ ਰਿਪੋਰਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੱਤਰਕਾਰ ਵਿਜੇਤਾ ਨੇ ਜੋ ਦੇਖਿਆ ਉਸ ਬਾਰੇ ਨਾਲੋ-ਨਾਲ ਟਵੀਟ ਵੀ ਕਰ ਰਹੀ ਹੈ। ਇਸ ਤੋਂ ਖਫ਼ਾ ਹੋਏ ਟਰੋਲਰਜ਼ ਨੇ ਵਿਜੇਤਾ ਅਤੇ ਉਸ ਦੀ ਅਖ਼ਬਾਰ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਵਿਜੇਤਾ ਦੇ ਟਵੀਟ ਦੇ ਇਕ ਜਵਾਬੀ ਟਵੀਟ ਵਿਚ ਕਿਹਾ ਗਿਆ ਹੈ, "ਹਿੰਦੂ ਅਖ਼ਬਾਰ ਆਪਣਾ ਨਾਮ ਬਦਲ ਕੇ ਪਾਕਿਸਤਾਨ ਟਾਈਮਜ਼ ਰੱਖ ਲਵੇ।"

ਇਸ ਟਰੋਲਿੰਗ ਤੋਂ ਬਾਅਦ ਪੱਤਰਕਾਰ ਵਿਜੇਤਾ ਸਿੰਘ ਨੇ ਟਵੀਟ ਕਰਕੇ ਕਿਹਾ ਹੈ, "ਮੈਂ ਸ਼੍ਰੀਨਗਰ ਵਿਚ ਜੋ ਵੀ ਦੇਖਾਂਗੀ ਅਤੇ ਸੁਣਾਂਗੀ ਉਹੀ ਟਵੀਟ ਕਰਾਂਗੇ, ਉਹੀ ਖ਼ਬਰ ਲਿਖਾਂਗੀ ਨਾ ਕਿ ਉਹ ਜੋ ਮੈਨੂੰ ਦੇਖਣ ਜਾਂ ਸੁਣਨ ਲਈ ਕਿਹਾ ਜਾ ਰਿਹਾ ਹੈ।"

ਵਿਜੇਤਾ ਨੇ ਇਹ ਵੀ ਦੱਸਿਆ ਹੈ ਕਿ ਸਥਾਨਕ ਟੀਵੀ ਪੱਤਰਕਾਰਾਂ ਵੱਲੋਂ ਕੀਤੀ ਗਈ ਵੀਡਿਉ ਰਿਕਾਰਡਿੰਗ ਫ਼ੌਜ ਵੱਲੋਂ ਡਿਲੀਟ ਕਰਵਾ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਵਿਜੇਤਾ ਸਿੰਘ (vijaita singh) ਨੇ 10 ਅਗਸਤ 2019 ਦੀ ਸਵੇਰ ਨੂੰ ਇਕ ਲੰਬੀ ਟਵੀਟ (tweet) ਲੜੀ ਰਾਹੀਂ ਸ਼੍ਰੀਨਗਰ ਦੇ ਤਾਜ਼ਾ ਹਾਲਾਤ ਬਿਆਨ ਕੀਤੇ ਹਨ।

ਸਰਕਾਰ ਦਾ ਕਹਿਣਾ ਹੈ ਕਿ ਹਾਲਾਤ ਸੁਖਾਲੇ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਛੇਤੀ ਹੀ ਜ਼ਿੰਦਗੀ ਮੁੜ ਲੀਹ 'ਤੇ ਆ ਜਾਵੇਗੀ। ਆਉਣ ਵਾਲੇ ਸਮੇਂ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਪਾਬੰਦੀਆਂ ਵਿਚ ਢਿੱਲ ਦਿੱਤੀ ਜਾਵੇਗੀ ਤਾਂ ਜੋ ਕਸ਼ਮੀਰੀ ਲੋਕ ਆਮ ਜੀਵਨ ਬਤੀਤ ਕਰ ਸਕਣ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ
ਸਹਿਯੋਗ ਰਾਸ਼ੀ ਦੇਣ ਲਈ ਦਿੱਤੀ ਗਈ ਰਕਮ ਦਾ ਬਟਨ ਨੱਪੋ
ਵਧੇਰੇ ਸਹਿਯੋਗ ਰਾਸ਼ੀ ਦੇਣ ਲਈ ਹੇਠਾਂ ਦਿੱਤਾ ਬਟਨ ਨੱਪੋ
ਵਿਦੇਸ਼ਾਂ ਤੋਂ ਸਹਿਯੋਗ ਰਾਸ਼ੀ ਭੇਜਣ ਲਈ +918727987379 ਨੰਬਰ 'ਤੇ ਵੱਟਸ ਐਪ ਕਰੋ।

1 comment:

  1. Casino Table Games - MapyRO
    Play at Casinos Near Me 충청남도 출장마사지 - Find Casinos 광주광역 출장샵 Near Me - Use 경주 출장안마 this simple 태백 출장샵 to easily search for casino table games near you. 영천 출장샵 Search by location,

    ReplyDelete